ਡਾ. Navjot Dhindsa, MD., FRCPC, ਕ੍ਰਾਂਤੀਕਾਰੀ ਸਹਾਇਕ ਇਲਾਜਾਂ ਸਮੇਤ ਗਠੀਏ ਦੇ ਇਲਾਜ ਲਈ ਵੱਖ-ਵੱਖ ਇਲਾਜਾਂ ਬਾਰੇ ਗੱਲਬਾਤ ਕਰਦੇ ਹਨ।
ਗਠੀਏ ਨੂੰ ਅੰਗ੍ਰੇਜ਼ੀ ਵਿੱਚ ਰਿਊਮਾਟੋਇਡ ਆਰਥ੍ਰਾਇਟਿਸ ਕਹਿੰਦੇ ਹਨ। ਇਹ ਬਿਮਾਰੀ ਵਿੱਚ ਜੋੜਾਂ ਤੇ ਅਸਰ ਪੈਂਦਾ ਹੈ। ਛੋਟੇ ਜੋੜ ਤੇ ਵੱਡੇ ਜੋੜ ਵੀ, ਪਰ ਖਾਸਕਰ ਹੱਥਾਂ ਤੇ ਪੈਰਾਂ ਦੇ ਜੋੜ।
ਸੋਜਿਸ਼ ਦੇ ਨਾਲ ਸਾਰੇ ਸਰੀਰ ਵਿੱਚ ਸੋਜਿਸ਼ ਵੀ ਹੋ ਜਾਂਦੀ ਹੈ। ਇਹਦੇ ਕਰਕੇ ਤੁਹਾਡੇ ਦਿਲ ਤੇ ਵੀ ਅਸਰ ਪੈ ਸਕਦਾ ਹੈ।
ਇਹ ਬਹੁਤ ਜ਼ਰੂਰੀ ਹੈ ਕਿ ਜਲਦੀ ਇਲਾਜ਼ ਹੋਵੇ, ਤਾਂ ਕਿ ਜੋੜਾਂ ਦਾ ਨੁਕਸਾਨ ਨਾ ਹੋਵੇ।
ਗਠੀਏ ਦੀ ਬਿਮਾਰੀ ਲਈ ਅਕਸਰ ਹੀ ਮਰੀਜ਼ ਦਰਦ ਦੀ ਦਵਾਈ ਲੈਂਦੇ ਹਨ, ਬਰੂਫ਼ਨ ਜਾਂ ਨਪ੍ਰੌਕਸੈਨ
ਇਹ ਦਵਾਈਆਂ ਦੇ ਨਾਲ ਦਰਦ ਘੱਟ ਜਾਂਦੀ ਹੈ, ਪਰ ਇਹ ਦਵਾਈਆਂ ਬਿਮਾਰੀ ਦਾ ਅਸਲੀ ਇਲਾਜ਼ ਨਹੀਂ ਕਰਦੀਆਂ, ਤਾਂ ਕਿ ਬਿਮਾਰੀ ਘੱਟ ਜਾਵੇ ਜਾਂ ਰੁੱਕ ਜਾਵੇ।
ਗਠੀਏ ਦਾ ਇਲਾਜ਼ ਕਰਨ ਲਈ ਜੜ੍ਹ ਤੋਂ ਪਹਿਲੀ ਤੌਰ ਤੇ ਦਵਾਈਆਂ ਵਰਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਨਾਂ ਹੈ Methotrexate, ਜੋ ਗੋਲੀ ਹੁੰਦੀ ਹੈ, ਹਫ਼ਤੇ 'ਚ ਇੱਕ ਵਾਰੀ ਲਈ ਜਾਂਦੀ ਹੈ, ਦਵਾਈ ਦਾ ਚੰਗਾ ਅਸਰ ਕਰਨ ਲਈ ਕਈ ਵਾਰੀ ਅਸੀਂ ਇਹ ਦਵਾਈ ਨੂੰ ਇੰਜੈਕਸ਼ਨ ਰਾਹੀਂ ਵੀ ਦਿੰਦੇ ਹਾਂ।
ਹੋਰ ਦਵਾਈਆਂ ਹੈਗੀਆਂ, ਹਾਈਡ੍ਰੌਕਸੀਕਲੋਰੋਕੁਈਨ, ਸਲਫ਼ਾਸਾਲਾਜ਼ਾਈਨ ਅਤੇ ਲੈਫ਼ਲੂਨੋਮਾਈਡ।
ਗਠੀਏ ਦਾ ਜੜ੍ਹ ਤੋਂ ਇਲਾਜ਼ ਕਰਨ ਲਈ ਅਸੀਂ ਕਹਿੰਦੇ ਹਾਂ ਪਹਿਲੀ ਤੌਰ ਦੀਆਂ ਦਵਾਈਆਂ ਜਾਂ ਕਿ ਫ਼ੱਸਟ ਲਾਈਨ (First Line) DMARD
ਇਹ ਦਵਾਈਆਂ ਨੂੰ ਅਗਰ ਠੀਕ ਤੌਰ 'ਤੇ ਵਰਤਿਆ ਜਾਵੇ, ਤੇ ਇਹ ਬਿਮਾਰੀ ਦਾ ਬਹੁਤ ਚੰਗਾ ਇਲਾਜ਼ ਹੋ ਸਕਦਾ ਹੈ।
ਮੈਥੋਟ੍ਰੈਕਸੇਟ ਅਸੀਂ ਪਹਿਲੀ ਵਾਰੀ ਯੂਜ਼ (use) ਕਰਦੇ ਹਾਂ, ਇਹ ਗੋਲੀ ਵੀ ਹੁੰਦੀ ਹੈ ਜੋ ਹਫ਼ਤੇ 'ਚ ਇੱਕ ਵਾਰੀ ਲਈ ਜਾਂਦੀ ਹੈ। ਅਗਰ ਚੰਗੀ ਤਰ੍ਹਾਂ ਨਾ ਕੰਮ ਕਰੇ ਤਾਂ ਇਹ ਦਵਾਈ ਇੰਜੈਕਸ਼ਨ ਰਾਹੀ ਵੀ ਦੇ ਸਕਦੇ ਹਾਂ।
ਹੋਰ ਦਵਾਈਆਂ ਹੈਗੀਆਂ ਨੇ ਹਾਈਡ੍ਰੌਕਸੀਕਲੋਰੋਕੁਈਨ, ਸਲਫ਼ਾਸਾਲਾਜ਼ਾਈਨ ਅਤੇ ਲੈਫ਼ਲੂਨੋਮਾਈਡ
ਜਦ ਇਹ ਦਵਾਈਆਂ ਚੰਗੀ ਤੌਰ 'ਤੇ ਵਰਤੀਆਂ ਜਾਂਦੀਆਂ ਹਨ, ਇਹ ਬਿਮਾਰੀ ਦਾ ਬਹੁਤ ਵਧੀਆ ਇਲਾਜ਼ ਕਰ ਸਕਦੀਆਂ ਹਨ।
ਗਠੀਏ ਦੇ ਇਲਾਜ਼ ਲਈ ਜਦੋਂ ਪਹਿਲੀ ਤੌਰ ਦੀਆਂ ਦਵਾਈਆਂ ਨਹੀਂ ਕੰਮ ਕਰਦੀਆਂ ਜਾਂ ਕੰਮ ਕਰਨ ਤੋਂ ਬਾਅਦ ਕੰਮ ਕਰਨਾ ਹੱਟ ਜਾਂਦੀਆਂ ਹਨ, ਤਾਂ ਤੁਹਾਡਾ ਰਿਊਮਾਟੌਲੋਜਿਸਟ ਡਾਕਟਰ ਤੁਹਾਨੂੰ ਦੂਜੀਆਂ ਦਵਾਈਆਂ ਦੇ ਬਾਰੇ ਦੱਸੇਗਾ।
ਇਹ ਦਵਾਈਆਂ ਨੂੰ ਅਸੀਂ ਦੂਜੀ ਤੌਰ ਤੇ ਜਾਂ ਦੂਸਰੀ ਲਾਈਨ ਦੀਆਂ ਦਵਾਈਆਂ ਕਹਿੰਦੇ ਹਾਂ।
ਇਹ ਦਵਾਈਆਂ, ਇੱਕ ਸਾਇੰਸ ਦੇ ਤੌਰ 'ਤੇ ਬਹੁਤ ਵੱਡੀ ਤਰੱਕੀ ਹੈ।
ਇਹ ਦਵਾਈਆਂ ਗੋਲੀਆਂ ਵੀ ਹੋ ਸਕਦੀਆਂ ਨੇ, ਜੋ ਤੁਸੀਂ ਦਿਨ ਵਿੱਚ ਦੋ ਵਾਰੀ ਲੈਂਦੇ ਹੋ, ਜਾਂ ਫਿਰ ਇਹ ਦਵਾਈ ਤੁਹਾਡੀ ਚਮੜੀ ਦੇ ਥੱਲੇ ਦੇਣੀ ਪੈਂਦੀ ਹੈ, ਜਾਂ ਫਿਰ ਨਾੜੀ ਵਿੱਚ ਦੇਣੀ ਪੈਂਦੀ ਹੈ।
ਇਹ ਦਵਾਈ ਹਫ਼ਤੇ 'ਚ ਇੱਕ ਵਾਰੀ, ਜਾਂ ਦੋ ਹਫ਼ਤਿਆਂ ਬਾਅਦ, ਜਾਂ ਤਿੰਨ ਹਫ਼ਤਿਆਂ ਬਾਅਦ, ਜਾਂ ਚਾਰ ਹਫ਼ਤਿਆਂ ਬਾਅਦ ਜਾਂ ਫਿਰ ਇੱਕ ਦਵਾਈ ਹੈ ਜਿਹੜੀ ਸਾਨੂੰ ਹਰ ਛੇ ਮਹੀਨੇ ਬਾਅਦ ਦੇਣੀ ਪੈਂਦੀ ਹੈ।
ਇਹ ਦਵਾਈਆਂ ਜਦੋਂ ਮੈਂ ਪਹਿਲਾਂ ਦੱਸਿਆ ਹੈ, ਇਹ ਗਠੀਏ ਦੇ ਇਲਾਜ਼ ਲਈ ਇੱਕ ਬਹੁਤ ਹੀ ਵੱਡੀ ਤਰੱਕੀ ਹੈ।
ਗਠੀਏ ਦੀ ਬਿਮਾਰੀ ਵਿੱਚ ਬਹੁਤ ਤਰੱਕੀ ਆ ਚੁੱਕੀ ਹੈ।
ਇਹ ਬਿਮਾਰੀ ਲਈ ਹੋਰ ਜਾਣਨ ਵਾਸਤੇ ਆਪਣੇ ਰਿਊਮਾਟੌਲੋਜਿਸਟ ਨੂੰ ਮਿਲੋ।
Presenter: Dr. Navjot Dhindsa, Rheumatologist, Surrey, BC
Local Practitioners: Rheumatologist